ਰਾਮ ਗੋਪਾਲ, ਲੁਧਿਆਣਾ : ਜਦੋ ਅਕਬਰ ਪੰਜਾਬੀ ਸੂਰਮਾ ਦੁੱਲਾ ਭੱਟੀ ਤੋਂ ਡਰ ਗਿਆ ! ਲੋਹੜੀ ਦੀ ਲੱਖ ਲੱਖ ਬਧਾਈ ਹੋਵੇ ਜੀ !
ਵਾਹਗਾ ਸੀਮਾ ਤੋਂ ਲੱਗਭੱਗ 200 ਕਿਲੋਮੀਟਰ ਦੂਰ, ਪੱਛਮੀ ਪੰਜਾਬ ਵਿੱਚ ਇਕ ਪਿੰਡ ਪਿੰਡੀ ਭੱਟੀਆਂ ਹੈ। ਉਥੇ ਹੀ ਰਾਜਪੂਤ ਮੁਸਲਮਾਨ ਲੱਦੀ ਅਤੇ ਫਰੀਦ ਖਾਨ ਦੇ ਇੱਥੇ 1547 ਵਿੱਚ ਹੋਏ ਰਾਏ ਅਬਦੁੱਲਾ ਖਾਨ, ਜਿਨ੍ਹਾਂ ਨੂੰ ਦੁਨੀਆ ਹੁਣ ਦੁੱਲਾ ਭੱਟੀ ਬੁਲਾਉਂਦੀ ਹੈ। ਉਨ੍ਹਾਂ ਦੇ ਪੈਦਾ ਹੋਣ ਤੋਂ ਚਾਰ ਮਹੀਨੇ ਪਹਿਲਾਂ ਹੀ ਉਨ੍ਹਾਂ ਦੇ ਦਾਦਾ ਸੰਦਲ ਭੱਟੀ ਅਤੇ ਬਾਪ ਨੂੰ ਮੁਗ਼ਲ ਸਮਰਾਟ ਹੁਮਾਯੂੰ ਨੇ ਮਰਵਾ ਦਿੱਤਾ। ਖੱਲ ਵਿੱਚ ਤੂੜੀ ਭਰਵਾ ਕੇ ਪਿੰਡ ਦੇ ਬਾਹਰ ਲਟਕਾ ਦਿੱਤਾ। ਕਾਰਨ ਕਿ ਉਨ੍ਹਾਂ ਨੇ ਮੁਗ਼ਲਾਂ ਨੂੰ ਲਗਾਨ ਦੇਣ ਤੋਂ ਮਨਾ ਕਰ ਦਿੱਤਾ ਸੀ। ਅੱਜ ਵੀ ਪੰਜਾਬ ਦੀ ਲੋਕਗਾਥਾਵਾਂ ਵਿੱਚ ਹੁਮਾਯੂੰ ਦੇ ਜ਼ੁਲਮ ਦੇ ਕਿੱਸੇ ਸੁਣਨ ਨੂੰ ਮਿਲਦੇ ਹਨ।
ਤੇਰਾ ਸਾਂਦਲ ਦਾਦਾ ਮਾਰਿਆ,
ਦਿੱਤਾ ਬੋਰੇ ਵਿਚ ਪਾ।
ਮੁਗ਼ਲਾਂ ਪੁੱਠੀਆਂ ਖੱਲਾਂ ਲਾਹ ਕੇ,
ਭਰਿਆ ਨਾਲ ਹਵਾ।
ਸੰਦਲ ਭੱਟੀ ਉਹ ਜਿਨ੍ਹਾਂ ਦੇ ਨਾਮ ਉੱਤੇ ਨਾਮ ਪਿਆ ਸੀ, ਸੰਦਲ ਵਾਰ ਦਾ। ਦੁੱਲਾ ਭੱਟੀ ਉਸ •ਜ਼ਮਾਨੇ ਦੇ ਰਾਬਿਨਹੁਡ ਸਨ। ਅਕਬਰ ਉਨ੍ਹਾਂ ਨੂੰ ਡਕੈਤ ਮੰਨਦਾ ਸੀ। ਉਹ ਅਮੀਰਾਂ, ਅਕਬਰ ਦੇ ਜਿਮੀਂਦਾਰਾਂ, ਸਿਪਾਹੀਆਂ ਤੋਂਂ ਸਾਮਾਨ ਲੁੱਟਦੇ ਅਤੇ ਗ਼ਰੀਬਾਂ ਵਿੱਚ ਵੰਡ ਦਿੰਦੇ। ਇਸ ਤਰ੍ਹਾਂ ਉਹ ਅਕਬਰ ਦੀ ਅੱਖਾਂ ਦੀ ਕਿਰਕਿਰੀ ਬਣ ਗਿਆ ਸੀ, ਇੰਨਾ ਸਤਾਇਆ ਕਿ ਅਕਬਰ ਨੂੰ ਰਾਜਧਾਨੀ ਆਗਰਾ ਤੋਂ ਲਹੌਰ ਬਦਲਣੀ ਪਈ।
ਕਹਾਣੀ ਹੈ ਕਿ ਇੱਕ ਵਾਰ ਸਲੀਮ ਸੈਨਿਕਾਂ ਦੇ ਨਾਲ ਭਟਕ ਰਿਹਾ ਸੀ ਤਾਂ ਦੁੱਲਾ ਭੱਟੀ ਨੇ ਫੜ ਲਿਆ ਪਰ ਕੁੱਝ ਕੀਤਾ ਨਹੀਂ, ਇਵੇਂ ਹੀ ਛੱਡ ਦਿੱਤਾ ਇਹ ਕਹਿਕੇ ਕਿ ਦੁਸ਼ਮਣੀ ਬਾਪ ਨਾਲ ਹੈ, ਬੇਟੇ ਨਾਲ ਨਹੀਂ। ਪਾਕਿਸਤਾਨੀ ਪੰਜਾਬ ਵਿੱਚ ਕਹਾਣੀਆਂ ਚੱਲਦੀਆਂ ਹਨ ਕਿ ਫੜਿਆ ਤਾਂ ਦੁੱਲੇ ਨੇ ਅਕਬਰ ਨੂੰ ਵੀ ਸੀ। ਜਦੋਂ ਫੜਿਆ ਗਿਆ ਤਾਂ ਅਕਬਰ ਨੇ ਕਿਹਾ, ‘ਮੈਂ ਤਾਂ ਸ਼ਹਿਨਸ਼ਾਹ ਹਾਂ ਹੀ ਨਹੀਂ, ਮੈਂ ਤਾਂ ਭੰਡ ਹਾਂ।’ ਦੁੱਲਾ ਭੱਟੀ ਨੇ ਉਸਨੂੰ ਵੀ ਛੱਡ ਦਿੱਤਾ ਇਹ ਕਹਿਕੇ ਕਿ ਭੰਡ ਨੂੰ ਕੀ ਮਾਰਨਾਂ ਅਤੇ ਜੇਕਰ ਅਕਬਰ ਹੋ ਕੇ ਆਪਣੇ ਆਪ ਨੂੰ ਭੰਡ ਦੱਸ ਰਿਹਾ ਹੈ ਤਾਂ ਮਾਰਨ ਦਾ ਕੀ ਫਾਇਦਾ?
ਲੋਹੜੀ ਤਾਂ ਮਨਾਈ ਜਾਂਦੀ ਹੈ ਕਿਉਂਕਿ ਭਗਵਾਂਨ ਸ਼੍ਰੀ ਕ੍ਰਿਸ਼ਨ ਨੇ ਲੋਹਿਤਾ ਰਾਕਸ਼ਸੀ ਨੂੰ ਮਾਰਿਆ ਸੀ, ਜਦੋਂ ਉਹ ਗੋਕੁਲ ਆਈ ਸੀ। ਫਿਰ ਦੁੱਲਾ ਭੱਟੀ ਲੋਹੜੀ ਨਾਲ ਕਿਵੇਂ ਜੁੜ ਗਏ? ਇਸਦਾ ਵੀ ਇੱਕ ਕਿੱਸਾ ਹੈ। ਸੁੰਦਰਦਾਸ ਨਾਂ ਦਾ ਇਕ ਕਿਸਾਨ ਸੀ, ਉਸ ਦੌਰ ਵਿੱਚ ਮੁਗ਼ਲਾਂ ਦਾ ਆਤੰਕ ਸੀ। ਸੁੰਦਰਦਾਸ ਦੀਆਂ ਦੋ ਬੇਟੀਆਂ ਸਨ-ਸੁਂਦਰੀ ਅਤੇ ਮੁੰਦਰੀ। ਪਿੰਡ ਦੇ ਨੰਬਰਦਾਰ ਦੀ ਨੀਅਤ ਲੜਕੀਆਂ ਉੱਤੇ ਠੀਕ ਨਹੀਂ ਸੀ। ਉਹ ਸੁੰਦਰਦਾਸ ਨੂੰ ਧਮਕਾ ਕੇ ਬੇਟੀਆਂ ਨਾਲ ਵਿਆਹ ਕਰਾਉਣ ਨੂੰ ਕਾਹਲਾ ਸੀ।
ਸੁੰਦਰਦਾਸ ਨੇ ਦੁੱਲਾ ਭੱਟੀ ਨੂੰ ਸਾਰੀ ਗੱਲ ਕਹੀ। ਦੁੱਲਾ ਭੱਟੀ ਨੰਬਰਦਾਰ ਦੇ ਪਿੰਡ ਪੁੱਜ ਗਿਆ ਅਤੇ ਉਸਦੇ ਖੇਤ ਸਾੜ ਦਿੱਤੇ। ਲੜਕੀਆਂ ਦੇ ਵਿਆਹ ਉੱਥੇ ਕੀਤੇ ਜਿੱਥੇ ਸੁੰਦਰਦਾਸ ਚਾਹੁੰਦਾ ਸੀ। ਸ਼ਗਨ ਵਿੱਚ ਸ਼ੱਕਰ ਦਿੱਤੀ। ਇਸੇ ਕਾਰਨ ਲੋਹੜੀ ਦੀ ਰਾਤ ਨੂੰ ਅੱਗ ਜਲਾ ਕੇ #ਲੋਹੜੀ ਮਨਾਈ ਜਾਂਦੀ ਹੈ। ਜਦੋਂ ਫਸਲ ਕਟ ਕੇ ਘਰ ਆਉਂਦੀ ਹੈ, ਕਣਕ ਦੀਆਂ ਬਾਲੀਆਂ ਅੱਗ ਵਿੱਚ ਪਾਉਂਦੇ ਹਨ ਅਤੇ ਗਾਉਂਦੇ ਹਨ –
ਸੁੰਦਰ ਮੁੰਦਰੀਏ . . . ਹੋ
ਤੇਰਾ ਕੌਣ ਵਿਚਾਰਾ . . . ਹੋ
ਦੁੱਲਾ ਭੱਟੀਵਾਲਾ . . . ਹੋ
ਦੁੱਲੇ ਧੀ ਵਿਆਹੀ . . . ਹੋ
ਸੇਰ ਸ਼ੱਕਰ ਪਾਈ . . . ਹੋ
ਕੁੜੀ ਦਾ ਲਾਲ ਪਤਾਕਾ . . . ਹੋ
ਕੁੜੀ ਦਾ ਸਾਲੂ ਪਾਟਾ . . . ਹੋ
ਸਾਲੂ ਕੌਣ ਸਮੇਟੇ . . . ਹੋ
ਚਾਚੇ ਚੂਰੀ ਕੁੱਟੀ . . . ਹੋ
ਜਿਮੀਂਦਾਰਾਂ ਲੁੱਟੀ . . . ਹੋ
ਜਿਮੀਂਦਾਰ ਸੁਧਾਏ . . . ਹੋ
ਗਿਣ ਗਿਣ ਪੋਲੇ ਲਾਏ . . . ਹੋ
ਇਕ ਪੋਲਾ ਘੱਟ ਗਿਆ
ਜ਼ਿੰਮੀਦਾਰ ਵਹੁਟੀ ਲੈ ਦੇ ਨਸ ਗਿਆ
ਇਕ ਪੋਲਾ ਹੋਰ ਆਇਆ
ਜ਼ਿੰਮੀਦਾਰ ਵੋਹੁਟੀ ਲੈ ਕੇ ਦੌੜ ਆਇਆ
ਸਿਪਾਹੀ ਘੇਰ ਕੇ ਲੈ ਗਿਆ
ਸਿਪਾਹੀ ਨੂੰ ਮਾਰੀ ਇੱਟ
ਭਾਵਂ ਰੋ ਤੇ ਭਾਵੇਂ ਪਿੱਟ
ਸਾਨੂੰ ਦੇ ਲੋਹੜੀ
ਤੁਹਾਡੀ ਜੀਵੇ ਜੋੜੀ
ਸਾਨੂੰ ਦੇ ਦਾਣੇ,
ਤੁਹਾਡੇ ਜੀਣ ਨਿਆਣੇ
ਕਹਿੰਦੇ ਹਨ ਕਿ ਅਕਬਰ ਦੀ 12 ਹਜ਼ਾਰ ਦੀ ਫੌਜ ਦੁੱਲਾ ਭੱਟੀ ਨੂੰ ਨਹੀਂ ਫੜ ਪਾਈ ਸੀ, ਤਾਂ ਸੰਨ 1599 ਵਿੱਚ ਧੋਖੇ ਨਾਲ ਉਸਨੂੰ ਗਿਰਫਤਾਰ ਕੀਤਾ ਗਿਆ ਅਤੇ ਫ਼ਾਂਸੀ ਦੇ ਦਿੱਤੀ ਗਈ। ਲਹੌਰ ਦੇ ਨੇੜੇ ਮਿਆਨੀ ਸਾਹਿਬ ਪਿੰਡ ਦੀ ਕਬਰਗਾਹ ਵਿੱਚ ਹੁਣ ਵੀ ਦੁੱਲੇ ਦੀ ਕਬਰ ਹੈ।