ਨਿਊ ਚੰਡੀਗੜ੍ਹ 23 ਜੁਲਾਈ : ਟ੍ਰਾਈ ਸਿਟੀ ਦੀਆਂ ਲੜਕੀਆਂ ਵਿੱਚੋਂ ਬਾਰ੍ਹਵੀਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਦੇਸ਼ ਦਾ ਅਤੇ ਮਾਤਾ ਪਿਤਾ ਦੇ ਨਾਲ ਨਾਲ ਆਪਣੇ ਗੁਰੂ ਅਧਿਆਪਕਾਂ ਦਾ ਨਾਂ ਰੌਸ਼ਨ ਕਰਨ ਵਾਲੀ ਆਯੂਸ਼ੀ ਗੁਪਤਾ DPS ਸੈਕਟਰ 40 ਦੀ ਹਿਮੈਨਟਸੀ ਗਰੁੱਪ ਦੀ ਵਿਦਿਆਰਥਣ ਹੈ ਨੂੰ ਅਤੇ ਉਸਦੇ ਪਰਿਵਾਰਕ ਮੈਂਬਰਾਂ ਦਾ ਪੁਰੀ ਟਰੱਸਟ ਨਿਊ ਚੰਡੀਗੜ੍ਹ ਦੇ ਚੇਅਰਮੈਨ ਸ੍ਰੀ ਅਰਵਿੰਦਪੁਰੀ,ਮਦਰ ਟਰੇਸਾ ਹਾਲ ਵੁਮੈਨ ਹੋਸਟਲ ਪੀ.ਯੂ ਦੀ ਚੀਫ਼ ਵਾਰਡਨ ਡਾ: ਸ਼੍ਰੀਮਤੀ ਮਨੀਸ਼ਾ ਸ਼ਰਮਾ ਜੀ ਵੱਲੋ ਮੈਡਲ ਦੇ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ ਗਈਆਂ।
ਆਯੂਸ਼ੀ ਗੁਪਤਾ ਬਾਰ੍ਹਵੀਂ ਜਮਾਤ ਵਿੱਚ ਸਭ ਤੋਂ ਜਿਆਦਾ 99.2 ‘/, ਅੰਕ ਲੈ ਕੇ ਟਾਪਰ ਰਹੀ ਹੈ।ਇਨ੍ਹਾਂ ਤੋਂ ਇਲਾਵਾ ਹਿਊਮੈਨਟੀਜ਼ ਬਾਰ੍ਹਵੀਂ ਦੀ ਮੰਨਤ ਸ਼ਰਮਾ 99.2 ‘/,ਅਤੇ ਆਬਿਆ ਸਿਦਕੀ 99.22 ‘/, ਇਹ ਤਿੰਨੋਂ ਲੜਕੀਆਂ ਨੇ ਟ੍ਰਾਈਸਿਟੀ ਵਿੱਚ ਟਾਪਰ ਬਣ ਕੇ ਸਾਬਤ ਕਰ ਦਿੱਤਾ ਕਿ ਅੱਜ ਦੇ ਸਮੇਂ ਇਹ ਲੜਕੀਆਂ ਲੜਕਿਆਂ ਤੋਂ ਹਰ ਖੇਤਰ ਵਿੱਚ ਬਹੁਤ ਅੱਗੇ ਅਤੇ ਮਿਹਨਤੀ ਹਨ।ਇਸ ਮੌਕੇ ਆਯੂਸ਼ੀ ਗੁਪਤਾ ਦੇ ਪਿਤਾ ਸ੍ਰੀ ਦੀਪਕ ਗੁਪਤਾ ਦਵਾਈਆਂ ਦੇ ਵਿਕਰੇਤਾ ਹਨ ਅਤੇ ਮਾਤਾ ਸ਼ਾਲੂ ਗੁਪਤਾ ਘਰੇਲੂ ਕੰਮਕਾਜ ਵਿੱਚ ਮਗਨ ਰਹਿੰਦੇ ਨੇ,ਉਨ੍ਹਾਂ ਆਪਣੀ ਵਾਰੇ ਦੱਸਿਆ ਕੀ ਸਾਡੀ ਬੇਟੀ ਰੋਜ਼ਾਨਾ ਪੜ੍ਹਾਈ ਕਰਨ ਤੋਂ ਇਲਾਵਾ ਤਾਇਕਵਾਂਡੋ ਖੇਡ ਅਤੇ ਅਥਲੈਟਿਕਸ ਦੀ ਵੀ ਵਧੀਆ ਖਿਡਾਰਨ ਹੈ ਅਤੇ ਅੱਗੇ ਵੀ ਇਕਨੌਮਿਕਸ ਆਨਰਜ਼ ਕਰਕੇ UPSC ਇਮਤਿਹਾਨ ਦੇ ਕੰਪੀਟੀਸ਼ਨ ਦੀ ਤਿਆਰੀ ਕਰ ਰਹੀ ਹੈ ।
ਇਸ ਮੌਕੇ ਸ੍ਰੀ ਅਰਵਿੰਦਪੁਰੀ ਅਤੇ ਡਾ:ਮਨੀਸ਼ਾ ਨੇ ਕਿਹਾ ਕਿ ਅਸੀਂ ਸਮੇਂ ਸਮੇਂ ਸਿਰ ਲੜਕੀਆਂ ਜੋ ਅੱਜ ਦੇ ਦੌਰ ਵਿੱਚ ਸਭਨਾਂ ਨਾਲੋਂ ਮਿਹਨਤੀ ਅਤੇ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ। ਇਹ ਧੀਆਂ ਉੱਚੀ ਸੋਚ ਨਾਲ ਦੇਸ਼ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਹਨ।ਹਰੇਕ ਖੇਤਰ ਵਿਚ ਇਨ੍ਹਾਂ ਧੀਆਂ ਵੱਲੋਂ ਮਾਰੀਆਂ ਮੱਲਾਂ ਦੇ ਬਦਲੇ ਸਾਡੇ ਵੱਲੋਂ ਸਮੇਂ ਸਮੇਂ ਸਿਰ ਸਨਮਾਨ ਦੇ ਕੇ ਹੋਰ ਹੌਸਲਾ ਅਫਜ਼ਾਈ ਕੀਤੀ ਜਾਂਦੀ ਰਹੇਗੀ।